ਪ੍ਰਵਾਸੀਆਂ ਦਾ ਸ਼ੋਸ਼ਣ – Migrant exploitation | Punjabi translation

ਪ੍ਰਵਾਸੀ ਕਰਮਚਾਰੀਆਂ ਕੋਲ ਨਿਊਜ਼ੀਲੈਂਡ ਕਰਮਚਾਰੀਆਂ ਦੇ ਸਮਾਨ ਰੋਜ਼ਗਾਰ ਦੇ ਨਿਮਨਤਮ ਅਧਿਕਾਰ ਹਨ। ਜੇ ਕੰਮ ਕਰਨ ਦੀ ਥਾਂ ਉੱਤੇ ਤੁਹਾਡਾ ਜਾਂ ਤੁਹਾਡੇ ਕਿਸੇ ਜਾਣਕਾਰ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਸਾਨੂੰ ਇਸਦੀ ਸੂਚਨਾ ਦੇ ਸਕਦੇ ਹੋ।

ਪ੍ਰਵਾਸੀ ਕਰਮਚਾਰੀ ਦੇ ਸ਼ੋਸ਼ਣ ਤੋਂ ਕੀ ਭਾਵ ਹੈ?

ਪ੍ਰਵਾਸੀਆਂ ਦਾ ਸ਼ੋਸ਼ਣ ਅਜਿਹਾ ਵਿਹਾਰ ਹੁੰਦਾ ਹੈ ਜੋ ਕਿਸੇ ਪ੍ਰਵਾਸੀ ਕਰਮਚਾਰੀ ਦੇ ਮਾਲੀ, ਸਮਾਜਕ, ਸਰੀਰਕ ਜਾਂ ਭਾਵਨਾਤਮਕ ਕਲਿਆਣ ਉੱਤੇ ਭੌਤਿਕ ਨੁਕਸਾਨ ਦਾ ਖਤਰਾ ਪੈਦਾ ਕਰਦੇ ਹਨ, ਜਾਂ ਵਧਾਉਂਦੇ ਹਨ। ਇਸ ਵਿੱਚ ਰੋਜ਼ਗਾਰ ਦੇ ਨਿਮਨਤਮ ਮਿਆਰਾਂ ਦੀ ਉਲੰਘਣਾ ਜਾਂ ਸਿਹਤ ਅਤੇ ਸੁਰੱਖਿਆ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਸ਼ਾਮਲ ਹੈ। ਇਸ ਵਿੱਚ ਉਹ ਮਾਮੂਲੀ ਅਤੇ ਬੇਮਲੂਮੀਆਂ ਉਲੰਘਣਾਵਾਂ ਸ਼ਾਮਲ ਨਹੀਂ ਹਨ ਜੋ ਲਗਾਤਾਰ ਨਹੀਂ ਹੁੰਦੀਆਂ ਹਨ ਅਤੇ ਜਿਨ੍ਹਾਂ ਦਾ ਆਸਾਨੀ ਨਾਲ ਉਪਾਅ ਕੀਤਾ ਜਾਂਦਾ ਹੈ।    

ਸੂਚਨਾ ਦੇਣ ਦਾ ਫਾਰਮ – ਪ੍ਰਵਾਸੀ ਸ਼ੋਸ਼ਣ (external link)

ਜੇ ਤੁਹਾਨੂੰ ਤਤਕਾਲਿਕ ਸਰੀਰਕ ਖਤਰਾ ਹੈ, ਤਾਂ 111 ‘ਤੇ ਫੋਨ ਕਰਕੇ ਪੁਲਿਸ ਲਈ ਕਹੋ।

ਤੁਹਾਡੇ ਨਿਮਨਤਮ ਰੋਜ਼ਗਾਰ ਅਧਿਕਾਰ

ਪ੍ਰਵਾਸੀ ਕਰਮਚਾਰੀਆਂ ਨੂੰ ਹੇਠਾਂ ਲਿਖੇ ਅਧਿਕਾਰ ਹਨ:

  • ਰੋਜ਼ਗਾਰ ਦੇ ਲਿਖਤੀ ਸਮਝੌਤੇ
  • ਨਿਮਨਤਮ ਤਨਖਾਹ, ਜੇ ਤੁਹਾਡੀ ਉਮਰ 16 ਸਾਲ ਜਾਂ ਇਸ ਤੋਂ ਵੱਧ ਹੈ
  • ਆਰਾਮ ਕਰਨ ਦੇ ਸਮੇਂ ਜਿਨ੍ਹਾਂ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਭੋਜਨ ਖਾਣ ਦੇ ਸਮੇਂ ਜਿਨ੍ਹਾਂ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ
  • ਬੀਮਾਰੀ ਦੀ ਛੁੱਟੀ, ਸੋਗ ਲਈ ਛੁੱਟੀ, ਮਾਤਾ-ਪਿਤਾ ਬਣਨ ‘ਤੇ ਛੁੱਟੀ, ਅਤੇ ਘਰੇਲੂ ਹਿੰਸਾ ਛੁੱਟੀ
  • ਸਰਕਾਰੀ ਛੁੱਟੀਆਂ
  • ਜੇ ਤੁਸੀਂ ਸਰਕਾਰੀ ਛੁੱਟੀ ਵਾਲੇ ਦਿਨ ਕੰਮ ਕਰਦੇ ਹੋ ਜੋ ਕਿ ਉਂਝ ਕੰਮ ਕਰਨ ਦਾ ਇੱਕ ਆਮ ਦਿਨ ਹੋਵੇ ਤਾਂ ਤੁਹਾਡੀ ਆਮ ਤਨਖਾਹ ਦੀ 1.5 ਗੁਣਾ ਤਨਖਾਹ ਅਤੇ ਨਾਲ ਹੀ ਇੱਕ ਹੋਰ ਦਿਨ ਦੀ ਛੁੱਟੀ
  • 4 ਹਫਤਿਆਂ ਦੀ ਭੁਗਤਾਨ ਕੀਤੀ ਸਾਲਾਨਾ ਛੁੱਟੀ
  • ਪੇਸਲਿਪ (ਤਨਖਾਹ ਪਰਚਿਆਂ) ਦੀ ਮੰਗ ਕਰਨਾ
  • ਜੇ ਨੌਕਰੀ ਤੋਂ ਕੱਢੇ ਜਾਣ ਕਰਕੇ ਤੁਸੀਂ ਆਪਣੀ ਨੌਕਰੀ ਗੁਆ ਬੈਠਦੇ ਹੋ ਤਾਂ ਜਾਇਜ਼ ਤੌਰ ‘ਤੇ ਵਿਹਾਰ ਕੀਤੇ ਜਾਣ ਦਾ।

ਇਹ ਅਧਿਕਾਰ ਹਰ ਕਿਸੇ ‘ਤੇ ਲਾਗੂ ਹੁੰਦੇ ਹਨ, ਭਾਵੇਂ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹੋਵੇ। ਕਿਸੇ ਕਰਮਚਾਰੀ ਨੂੰ ਇਨ੍ਹਾਂ ਤੋਂ ਵੰਚਿਤ ਨਹੀਂ ਰੱਖਿਆ ਜਾ ਸਕਦਾ ਹੈ।

ਰੋਜ਼ਗਾਰਦਾਤਾਵਾਂ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਤੁਹਾਡੇ ਅਧਿਕਾਰਾਂ ਦੀ ਉਲੰਘਣਾ ਕਰਨ ਨਾਲ ਉਹ ਵਿਦੇਸ਼ੀ ਕਰਮਚਾਰੀਆਂ ਨੂੰ ਰੋਜ਼ਗਾਰ ਦੇਣ ਦੇ ਅਧਿਕਾਰ ਨੂੰ ਗੁਆ ਸਕਦੇ ਹਨ।

ਹੋਰ ਭਾਸ਼ਾਵਾਂ

ਹੋਰ ਭਾਸ਼ਾਵਾਂ ਵਿੱਚ ਕਰਮਚਾਰੀਆਂ ਦੇ ਤੁਹਾਡੇ ਨਿਮਨਤਮ ਅਧਿਕਾਰ

ਸ਼ੋਸ਼ਣ ਦੇ ਆਮ ਪ੍ਰਕਾਰ

ਤੁਸੀਂ ਸ਼ੋਸ਼ਣ ਦੇ ਸ਼ਿਕਾਰ ਹੋ ਸਕਦੇ ਹੋ ਜੇਕਰ:

  • ਤੁਹਾਡੇ ਕੋਲ ਰੋਜ਼ਗਾਰ ਦਾ ਲਿਖਤੀ ਸਮਝੌਤਾ (ਰੋਜ਼ਗਾਰ ਕਾਂਟ੍ਰੇਕਟ) ਨਹੀਂ ਹੈ
  • ਤੁਹਾਨੂੰ ਆਪਣੀ ਨੌਕਰੀ ਲੈਣ ਲਈ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ
  • ਤੁਹਾਨੂੰ ਆਪਣੀ ਸਾਰੀ ਤਨਖਾਹ ਜਾਂ ਇਸਦਾ ਕੁਝ ਭਾਗ ਆਪਣੇ ਰੋਜ਼ਗਾਰਦਾਤਾ ਨੂੰ ਵਾਪਸ ਦੇਣਾ ਪੈਂਦਾ ਹੈ
  • ਤੁਹਾਨੂੰ ਆਪਣੇ ਕੰਮ ਲਈ ਬਹੁਤ ਘੱਟ ਜਾਂ ਬਿਲਕੁੱਲ ਵੀ ਤਨਖਾਹ ਨਹੀਂ ਦਿੱਤੀ ਜਾਂਦੀ ਹੈ
  • ਤੁਹਾਨੂੰ ਕੰਮ ਦੇ ਸਾਰੇ ਘੰਟਿਆਂ ਲਈ ਭੁਗਤਾਨ ਨਹੀਂ ਕੀਤਾ ਜਾਂਦਾ ਹੈ
  • ਤੁਹਾਨੂੰ ਬੌਸ ਦੁਆਰਾ ਤੁਹਾਨੂੰ ਕਿਹਾ ਜਾਂਦਾ ਹੈ ਕਿ ਜਿੰਨੇ ਘੰਟੇ ਤੁਸੀਂ ਕੰਮ ਕੀਤਾ ਹੈ ਉਸ ਤੋਂ ਘੱਟ ਘੰਟੇ ਦੱਸਣੇ ਹਨ
  • ਤੁਹਾਨੂੰ ਬਿਨਾਂ ਕੋਈ ਆਰਾਮ ਦਿੱਤੇ ਬਹੁਤ ਜਿਆਦਾ ਘੰਟੇ ਕੰਮ ਕਰਾਇਆ ਜਾਂਦਾ ਹੈ
  • ਤੁਹਾਨੂੰ ਕੰਮ ਤੋਂ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ ਹੈ
  • ਤੁਹਾਨੂੰ ਸਰਕਾਰੀ ਛੁੱਟੀਆਂ ਜਾਂ ਸਾਲਾਨਾ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ,
  • ਤੁਸੀਂ ਆਪਣੇ ਕੰਮ ਦੀ ਥਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਹੋ ਕਿਉਂਕਿ ਬੂਹੇ ਅਤੇ ਖਿੜਕੀਆਂ ‘ਤੇ ਤਾਲੇ ਲੱਗੇ ਹਨ, ਜਾਂ
  • ਤੁਹਾਡੇ ਲਈ ਖਾਣ, ਸੋਣ ਜਾਂ ਟਾਇਲਟ ਜਾਣ ਲਈ ਇਜ਼ਾਜਤ ਮੰਗਣਾ ਲਾਜ਼ਮੀ ਬਣਾਇਆ ਜਾਂਦਾ ਹੈ।   

ਤੁਸੀਂ ਤਾਂ ਵੀ ਸ਼ਿਕਾਰ ਹੋ ਸਕਦੇ ਹੋ ਜੇ ਤੁਹਾਡਾ ਰੋਜ਼ਗਾਰਦਾਤਾ:

  • ਤੁਹਾਨੂੰ ਅਜਿਹਾ ਕੰਮ ਕਰਨ ਲਈ ਮਜਬੂਰ ਕਰਦਾ ਹੈ ਜੋ ਤੁਹਾਡੀ ਨੌਕਰੀ ਦਾ ਭਾਗ ਨਹੀਂ ਹੈ, ਜਿਵੇਂ ਕਿ ਉਨ੍ਹਾਂ ਦੇ ਘਰ ਦੀ ਸਾਫ-ਸਫਾਈ ਕਰਨਾ
  • ਤੁਹਾਡੇ ਕੰਮ ਦੇ ਵੀਜ਼ਾ ਨੂੰ ਖਤਮ ਕਰਨ ਲਈ Immigration New Zealand ਨੂੰ ਫੋਨ ਕਰਨ ਦੀ ਧਮਕੀ ਦਿੰਦਾ ਹੈ
  • ਤੁਹਾਨੂੰ ਤੁਹਾਡੇ ਵੀਜ਼ਾ ਦੁਆਰਾ ਆਗਿਆ ਦਿੱਤੇ ਘੰਟਿਆਂ ਤੋਂ ਵੱਧ ਘੰਟੇ ਕੰਮ ਕਰਾਉਂਦਾ ਹੈ
  • ਤੁਹਾਡੀ ਤਨਖਾਹ/ਆਮਦਨੀ ਦੇ ਹਿੱਸੇ ਦੇ ਤੌਰ ‘ਤੇ ਤੁਹਾਨੂੰ ਰਿਹਾਇਸ਼ ਉਪਲੱਬਧ ਕਰਾਉਂਦਾ ਹੈ, ਪਰ ਤੁਹਾਡੇ ਤੋਂ ਕਾਨੂੰਨ ਦੁਆਰਾ ਲਾਜ਼ਮੀ ਹਿਸਾਬ ਤੋਂ ਵੱਧ ਪੈਸੇ ਲੈਂਦਾ ਹੈ। ਇਸ ਵੈੱਬਸਾਈਟ ਉੱਤੇ ਹੋਰ ਜਾਣਕਾਰੀ ਦਾ ਪਤਾ ਲਗਾਓ:
    ਰਿਹਾਇਸ਼ ਲਈ ਕੰਮ ਕਰਨਾ [PDF 476KB]
  • ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ ਜੇ ਤੁਸੀਂ ਸਹਿਯੋਗ ਨਹੀਂ ਕਰਦੇ ਹੋ ਤਾਂ
  • ਤੁਹਾਡਾ ਪਾਸਪੋਰਟ ਆਪਣੇ ਕੋਲ ਰੱਖਦਾ ਹੈ, ਜਾਂ
  • ਤੁਹਾਡੇ ਵੱਲ ਕੋਈ ਅਣਚਾਹੇ ਜਿਨਸੀ ਇਸ਼ਾਰੇ ਕਰਦਾ ਹੈ।

ਆਪਣੇ ਆਪ ਨੂੰ ਸੁਰੱਖਿਅਤ ਰੱਖਣਾ

ਇਹ ਬਹੁਤ ਮਹੱਤਵਪੂਣ ਹੈ ਕਿ ਤੁਸੀਂ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰੋ। ਇਸ ਨਾਲ ਤੁਹਾਨੂੰ ਬੁਰੇ ਰੋਜ਼ਗਾਰਦਾਤਾਵਾਂ ਤੋਂ ਬਚਣ ਜਾਂ ਇਹ ਦਰਸਾਉਣ ਵਿੱਚ ਮਦਦ ਮਿਲੇਗੀ ਕਿ ਤੁਹਾਡਾ ਰੋਜ਼ਗਾਰਦਾਤਾ ਤੁਹਾਡਾ ਸ਼ੋਸ਼ਣ ਕਰ ਰਿਹਾ ਹੈ।

  • ਨੌਕਰੀ ਲੈਣ ਲਈ ਭੁਗਤਾਨ ਨਾ ਕਰੋ। ਇਹ ਗੈਰ-ਕਾਨੂੰਨੀ ਹੈ।
  • ਨੌਕਰੀ ਲੈਣ ਲਈ ਪੈਸੇ ਉਧਾਰ ਨਾ ਲਵੋ।
  • ਕੁਝ ਰੋਜ਼ਗਾਰਦਾਤਾਵਾਂ, ਪ੍ਰਵਾਸੀ ਸਲਾਹਕਾਰਾਂ ਜਾਂ ਨੌਕਰੀ ਦਵਾਉਣ ਵਾਲੇ ਬਿਚੌਲਿਆਂ ਦੁਆਰਾ ਕੀਤੇ ਝੂਠੇ ਵਾਅਦੀਆਂ ਉੱਤੇ ਯਕੀਨ ਨਾ ਕਰੋ, ਖਾਸ ਕਰਕੇ ਜੇ ਉਹ ਵਿਦੇਸ਼ ਤੋਂ ਹਨ ਜਾਂ ਨੌਕਰੀ ਦਵਾਉਣ ਲਈ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦੇ ਹਨ।
  • Immigration New Zealand ਦੀ ਵੈੱਬਸਾਈਟ (external link) ਦੀ ਜਾਂਚ ਕਰੋ।
  • ਇਸ ਗੱਲ ਦੀ ਜਾਣਕਾਰੀ ਰੱਖੋ ਕਿ ਸਿਰਫ ਨੌਕਰੀ ਮਿਲਣਾ ਰੇਜ਼ੀਡੇਂਸੀ ਜਾਂ ਸਿਟੀਜਿਨਸ਼ਿਪ ਦੇ ਮਾਰਗ ਦੀ ਗਾਰੰਟੀ ਨਹੀਂ ਹੈ।
  • ਆਪਣੇ ਰੋਜ਼ਗਾਰਦਾਤਾ ਨੂੰ ਆਪਣਾ ਪਾਸਪੋਰਟ ਨਾ ਦਿਓ। ਇਸਨੂੰ ਅਤੇ ਹੋਰ ਦਸਤਾਵੇਜ਼ਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਰੱਖੋ।
  • ਜਿੱਥੇ ਸੰਭਵ ਹੋਵੇ, ਆਪਣੇ ਪਾਸਪੋਰਟ ਅਤੇ ਨਿਊਜ਼ੀਲੈਂਡ ਤੋਂ ਜਾਰੀ ਵੀਜ਼ਾ ਦੀਆਂ ਕਾਪੀਆਂ ਆਪਣੇ ਘਰੇਲੂ ਦੇਸ਼ ਵਿੱਚ ਸਾਂਭ ਕੇ ਰੱਖੋ।
  • ਰੋਜ਼ਗਾਰਦਾਤਾ ਲਈ ਇਹ ਲਾਜ਼ਮੀ ਹੈ ਕਿ ਉਹ ਕਰਮਚਾਰੀ ਨੂੰ ਉਸਦੇ ਨਿੱਜੀ ਰੋਜ਼ਗਾਰ ਸਮਝੌਤੇ ਦੀ ਕਾਪੀ ਦਵੇ। ਆਪਣੇ ਸਮਝੌਤੇ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਰੱਖੋ।
  • ਆਪਣੇ ਕੰਮ ਕਰਨ ਦੇ ਸਾਰੇ ਘੰਟਿਆਂ ਅਤੇ ਦਿਨਾਂ ਦਾ ਰਿਕਾਰਡ ਰੱਖੋ, ਇਸ ਵਿੱਚ ਸ਼ਾਮਲ ਹੈ:
    • ਤੁਹਾਨੂੰ ਕੀਤੇ ਭੁਗਤਾਨ ਅਤੇ ਉਸਦੀਆਂ ਤਰੀਕਾਂ, ਅਤੇ
    • ਤੁਹਾਡੇ ਰੋਜ਼ਗਾਰਦਾਤਾ ਦੁਆਰਾ ਤੁਹਾਡੇ ਭੁਗਤਾਨਾਂ ਤੋਂ ਲਿੱਤੀਆਂ ਕੋਈ ਰਾਸ਼ੀਆਂ।
  • ਜਿੱਥੇ ਸੰਭਵ ਹੋਵੇ, ਆਪਣੀ ਤਨਖਾਹ ਕਿਸੇ ਨਿੱਜੀ ਬੈਂਕ ਅਕਾਉਂਟ ਵਿੱਚ ਪ੍ਰਾਪਤ ਕਰੋ। ਇਸ ਨਾਲ ਤੁਹਾਡੇ ਪੈਸੇ ਸੁਰੱਖਿਅਤ ਰਹਿੰਦੇ ਹਨ ਅਤੇ ਤੁਹਾਨੂੰ ਆਪਣੀ ਤਨਖਾਹ ਦੇ ਭੁਗਤਾਨਾਂ ਉੱਤੇ ਨਜ਼ਰ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
  • ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਕੰਮ ਕਰਨ ਦੀ ਥਾਂ ਉੱਤੇ ਸ਼ੋਸ਼ਣ ਦਾ ਅਨੁਭਵ ਕੀਤਾ ਹੈ ਤਾਂ ਉਸਦੇ ਕੋਈ ਉਚਿਤ ਰਿਕਾਰਡ ਆਪਣੇ ਕੋਲ ਰੱਖੋ।

ਜੇ ਮੈਂ ਸ਼ਿਕਾਇਤ ਕਰਾਂ ਤਾਂ ਕੀ ਮੈਂ ਪਰੇਸ਼ਾਨੀ ਵਿੱਚ ਫੱਸ ਸਕਦਾ ਹਾਂ?

ਕੁੱਝ ਰੋਜ਼ਗਾਰਦਾਤਾ ਇਹ ਜਾਣਦੇ ਹਨ ਕਿ ਪ੍ਰਵਾਸੀ ਕਰਮਚਾਰੀ ਸ਼ਿਕਾਇਤ ਕਰਨ ਤੋਂ ਡਰ ਸਕਦੇ ਹਨ, ਖਾਸ ਕਰਕੇ ਜੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹੋਣ ਜਾਂ ਉਨ੍ਹਾਂ ਨੂੰ ਇਹ ਡਰ ਹੋਵੇ ਕਿ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਜਾ ਸਕਦਾ ਹੈ।

ਕੁੱਝ ਰੋਜ਼ਗਾਰਦਾਤਾ ਪ੍ਰਵਾਸੀ ਕਰਮਚਾਰੀਆਂ ਦੀ ਸਥਿਤੀ ਦਾ ਫਾਇਦਾ ਚੁੱਕਣ ਲਈ ਇਸ ਡਰ ਦੀ ਵਰਤੋਂ ਕਰਦੇ ਹਨ। ਇਹ ਗਲਤ ਹੈ। ਨਿਊਜ਼ੀਲੈਂਡ ਦੀ ਸਰਕਾਰ ਰੋਜ਼ਗਾਰਦਾਤਾਵਾਂ ਨੂੰ ਪ੍ਰਵਾਸੀਆਂ ਦਾ ਸ਼ੋਸ਼ਣ ਕਰਨ ਤੋਂ ਰੋਕਣਾ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੰਮ ‘ਤੇ ਕਿਸੇ ਸ਼ੋਸ਼ਣ ਦੀ ਸੂਚਨਾ ਸਾਨੂੰ ਦਿਓ।

ਮਦਦ ਦੀ ਮੰਗ ਕਰਨ ਤੋਂ ਨਾ ਡਰੋ। ਅਸੀਂ ਨਿਰਪੱਖਤਾ ਨਾਲ ਤੁਹਾਡੇ ਨਾਲ ਵਿਹਾਰ ਕਰਾਂਗੇ। ਅਸੀਂ ਰੋਜ਼ਗਾਰਦਾਤਾ ਖਿਲਾਫ ਕਾਰਵਾਈ ਕਰ ਸਕਦੇ ਹਾਂ। 

ਤੁਹਾਡੇ ਸ਼ਿਕਾਇਤ ਕਰਨ ਉੱਤੇ ਕੀ
ਹੁੰਦਾ ਹੈ

Employment New Zealand ਤੁਹਾਡੀ ਸ਼ਿਕਾਇਤ ਉੱਤੇ ਵਿਚਾਰ ਕਰੇਗਾ।

ਜੇ ਤੁਸੀਂ ਸੰਪਰਕ ਕੀਤੇ ਜਾਣ ਦੀ ਸਹਿਮਤੀ ਦਿੰਦੇ ਹੋ, ਤਾਂ ਸਾਡਾ ਉਦੇਸ਼ ਤੁਹਾਨੂੰ 3 ਕੰਮਕਾਜੀ ਦਿਨਾਂ ਅੰਦਰ ਤੁਹਾਡੇ ਨਾਲ ਸੰਪਰਕ ਕਰਨਾ ਹੁੰਦਾ ਹੈ। ਅਸੀਂ ਤੁਹਾਡੇ ਵੱਲੋਂ ਸਾਨੂੰ ਦਿੱਤੀ ਜਾਣਕਾਰੀ ਦੀ ਪੁਸ਼ਟੀ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ।

MBIE ਨੇ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ (Migrant Exploitation Protection Visa) ਦੀ ਸ਼ੁਰੂਆਤ ਕੀਤੀ ਹੈ, ਜੋ ਇਹ ਯਕੀਨੀ ਬਣਾਵੇਗਾ ਕਿ ਪ੍ਰਵਾਸੀ ਛੇਤੀ ਨਾਲ ਸ਼ੋਸ਼ਣ ਕੀਤੀਆਂ ਜਾਣ ਵਾਲੀਆਂ ਸਥਿਤੀਆਂ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ‘ਤੇ ਰਹਿ ਬਣੇ ਰਹਿ ਸਕਦੇ ਹਨ। ਵੀਜ਼ਾ ਵੱਧੋ ਵੱਧ 6 ਮਹੀਨਿਆਂ ਲਈ ਜਾਇਜ਼ ਹੈ ਅਤੇ ਉਨ੍ਹਾਂ ਲੋਕਾਂ ਲਈ ਉਪਲੱਬਧ ਹੋਵੇਗਾ ਜਿਨ੍ਹਾਂ ਕੋਲ ਰੋਜ਼ਗਾਰਦਾਤਾ ਸਹਾਇਤਾ-ਪ੍ਰਾਪਤ ਕੰਮ ਦਾ ਵੀਜ਼ਾ ਹੈ, ਜਿਨ੍ਹਾਂ ਦੀ ਸ਼ੋਸ਼ਣ ਕੀਤੇ ਜਾਣ ਦੀ ਸੂਚਨਾ ਦਾ ਮੁਲਾਂਕਣ Employment New Zealand ਦੁਆਰਾ ਕੀਤਾ ਗਿਆ ਹੈ, ਅਤੇ ਜਿਨ੍ਹਾਂ ਨੂੰ ਸ਼ੋਸ਼ਣ ਕੀਤੇ ਜਾਣ ਦੇ ਮੁਲਾਂਕਣ ਪੱਤਰ ਦੀ ਜਾਣਕਾਰੀ ਦਿੱਤੀ ਗਈ ਹੈ।

ਪ੍ਰਵਾਸੀ ਸ਼ੋਸ਼ਣ – Immigration New Zealand (external link)

ਅਸੀਂ ਸਾਰੀਆਂ ਸ਼ਿਕਾਇਤਾਂ ਦਾ ਮੁਲਾਂਕਣ ਕਰਦੇ ਹਾਂ ਅਤੇ ਇਹ ਫੈਸਲਾ ਲੈਣ ਲਈ Immigration New Zealand ਨਾਲ ਕੰਮ ਕਰਦੇ ਹਾਂ ਕਿ ਰੋਜ਼ਗਾਰਦਾਤਾ ਖਿਲਾਫ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਰੋਜ਼ਗਾਰਦਾਤਾ ਨੂੰ ਸਿੱਖਿਅਤ ਕਰਨਾ ਜਾਂ ਉਨ੍ਹਾਂ ਖਿਲਾਫ ਇਨਫੋਰਸਮੈਂਟ ਕਾਰਵਾਈ ਕੀਤੀ ਜਾਣੀ ਸ਼ਾਮਲ ਹੋ ਸਕਦੀ ਹੈ।

ਅਸੀਂ ਤੁਹਾਨੂੰ ਮਦਦ ਵੀ ਪ੍ਰਦਾਨ ਕਰ ਸਕਦੇ ਹਾਂ, ਜਿਵੇਂ ਕਿ ਨਿਊਜ਼ੀਲੈਂਡ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਲਈ ਲਾਜ਼ਮੀ ਸਹਾਇਤਾ ਸੇਵਾਵਾਂ ਲਈ ਸਲਾਹ, ਸੂਚਨਾ ਅਤੇ ਸਬੰਧ, ਜਿੱਥੇ ਇਹ ਉਚਿਤ ਹੋਵੇ।

ਸ਼ਿਕਾਇਤ ਕਿਵੇਂ ਕਰੀਏ

ਕੋਈ ਵੀ ਵਿਅਕਤੀ ਜੋ ਰੋਜ਼ਗਾਰ ਦੇ ਨਿਮਨਤਮ ਅਧਿਕਾਰਾਂ ਦੀ ਉਲੰਘਣਾ ਵੇਖਦਾ ਹੈ ਜਾਂ ਉਸਨੂੰ ਇਸਦੇ ਹੋਣ ਦਾ ਸ਼ੱਕ ਹੈ, ਉਹ ਇਸਦੀ ਸੂਚਨਾ ਦੇ ਸਕਦਾ ਹੈ।

ਤੁਹਾਨੂੰ ਸਾਡੇ ਸੂਚਨਾ ਦੇਣ ਦੇ ਔਨਲਾਇਨ ਫਾਰਮ ਭਰਨ ਦੀ ਲੋੜ ਪਵੇਗੀ।

ਸੂਚਨਾ ਦੇਣ ਦਾ ਫਾਰਮ – ਪ੍ਰਵਾਸੀ ਸ਼ੋਸ਼ਣ (external link)

ਜਾਂ ਸਾਨੂੰ 0800 200 088 ਉੱਤੇ ਫੋਨ ਕਰੋ। ਸਾਡਾ ਕਾਲ ਸੇਂਟਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5.30 ਵਜੇ ਤਕ ਖੁੱਲ੍ਹਿਆ ਹੈ, ਸਰਕਾਰੀ ਛੁੱਟਿਆਂ ਵਾਲੇ ਦਿਨਾਂ ਤੋਂ ਇਲਾਵਾ।


ਕੀ ਤੁਹਾਨੂੰ ਭਾਸ਼ਾਈ ਤਰਜਮਾਨ ਦੀ ਲੋੜ ਹੈ?

ਸਾਨੂੰ 0800 200 088 ਉੱਤੇ ਫੋਨ ਕਰੋ ਅਤੇ ਜੋ ਭਾਸ਼ਾ ਤੁਸੀਂ ਬੋਲਦੇ ਹੋਂ, ਉਸਦਾ ਨਾਂ ਦੱਸੋ। ਅਸੀਂ ਤੁਹਾਡਾ ਸੰਪਰਕ ਇੱਕ ਤਰਜਮਾਨ ਨਾਲ ਸਥਾਪਤ ਕਰਾਂਗੇ। 180 ਤੋਂ ਵੱਧ ਭਾਸ਼ਾਵਾਂ ਲਈ ਤਰਜਮਾਨ ਉਪਲੱਬਧ ਹਨ।


ਹੋਰ ਸਹਾਇਕ ਸੇਵਾਵਾਂ

ਰੋਜ਼ਗਾਰ ਨਾਲ ਜੁੜ੍ਹੇ ਮਾਮਲਿਆਂ ਨਾਲ ਮਦਦ ਲਈ ਤੁਸੀਂ ਹੇਠਾਂ ਦਿੱਤੀ ਕਿਸੇ ਸੇਵਾ ਨਾਲ ਵੀ ਸੰਪਰਕ ਕਰ ਸਕਦੇ ਹੋ।   

ਸ਼ੁਰੂਆਤੀ ਸਮਾਧਾਨ ਸੇਵਾ

Ministry of Business, Innovation and Employment (MBIE) ਤਹਿਤ ਸ਼ੁਰੂਆਤੀ ਸਮਾਧਾਨ ਸੇਵਾ ਕੰਮ ਦੀ ਥਾਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਦਾ ਛੇਤੀ, ਸ਼ੁਰੂਆਤ ਵਿੱਚ ਅਤੇ ਗੈਰ-ਰਸਮੀ ਤੌਰ ‘ਤੇ ਸਮਾਧਾਨ ਕਰਨ ਵਿੱਚ ਮਦਦ ਕਰਦੀ ਹੈ।

ਸ਼ੁਰੂਆਤੀ ਸਮਾਧਾਨ ਸੇਵਾ

ਰੋਜ਼ਗਾਰ ਵਿਚੋਲਗੀ ਸੇਵਾਵਾਂ

MBIE ਦੇ ਤਹਿਤ ਰੋਜ਼ਗਾਰ ਵਿਚੋਲਗੀ ਸੇਵਾਵਾਂ ਕਿਸੇ ਕਰਮਚਾਰੀ ਜਾਂ ਰੋਜ਼ਗਾਰ ਸਬੰਧ ਵਾਲੇ ਰੋਜ਼ਗਾਰਦਾਤੇ ਲਈ ਇੱਕ ਮੁਫ਼ਤ ਵਿਚੋਲਗੀ ਸੇਵਾ ਹੈ।

ਵਿਚੋਲਗੀ

ਸਿਟੀਜਨਸ ਐਡਵਾਇਸ ਬਿਊਰੋ

ਸਿਟੀਜਨਸ ਐਡਵਾਇਸ ਬਿਊਰੋ (CAB) ਸ਼ਿਕਾਇਤਾਂ ਅਤੇ ਵਿਵਾਦਾਂ ਨਾਲ ਨਜਿੱਠਣ ਬਾਰੇ ਮੁਫ਼ਤ ਸਲਾਹ ਪ੍ਰਦਾਨ ਕਰਦਾ ਹੈ।

ਸਿਟੀਜਨਸ ਐਡਵਾਇਸ ਬਿਊਰੋ (external link)  

ਕਮਯੂਨਿਟੀ ਲਾ

ਜੇ ਤੁਹਾਨੂੰ ਮੁਫ਼ਤ ਕਾਨੂੰਨੀ ਸਲਾਹ ਦੀ ਲੋੜ ਹੈ, ਤਾਂ ਤੁਸੀਂ ਕਮਯੂਨਿਟੀ ਲਾ ਨਾਲ ਸੰਪਰਕ ਕਰ ਸਕਦੇ ਹੋ।

ਕਮਯੂਨਿਟੀ ਲਾ (external link)  

ਯੂਨੀਅਨਾਂ

ਯੂਨੀਅਨਾਂ ਸ਼ੋਸ਼ਣ ਦੇ ਮਾਮਲਿਆਂ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਦੇ ਸਕਦੀਆਂ ਹਨ ਕਿ ਤੁਹਾਡੇ ਨਾਲ ਢੁੱਕਵੇਂ ਤਰੀਕੇ ਨਾਲ ਵਿਹਾਰ ਕੀਤਾ ਜਾ ਰਿਹਾ ਹੈ। ਉਹ ਤੁਹਾਡੇ ਵੱਲੋਂ ਤੁਹਾਡੇ ਰੋਜ਼ਗਾਰਦਾਤਾ ਨਾਲ ਵੀ ਸਮਝੌਤੇ ਸਬੰਧੀ ਗੱਲਬਾਤ ਕਰ ਸਕਦੀਆਂ ਹਨ।

ਨਿਊਜ਼ੀਲੈਂਡ ਕੌਂਸਲ ਆਫ ਟ੍ਰੇਡ ਯੂਨੀਅਨ (external link)

ਪਬਲਿਕ ਸਰਵਿਸ ਐਸੋਸਿਏਸ਼ਨ (external link)

ਕ੍ਰਾਈਮਸਟੌਪਰਸ

ਕ੍ਰਾਈਮਸਟੌਪਰਸ ਇੱਕ ਸੁਤੰਤਰ ਚੈਰਿਟੀ ਹੈ ਜੋ ਨਿਊਜ਼ੀਲੈਂਡ ਵਸਨੀਕਾਂ ਨੂੰ ਜ਼ੁਰਮ ਨਾਲ ਲੜ੍ਹਣ ਵਿੱਚ ਮਦਦ ਦਿੰਦੀ ਹੈ, ਇਸ ਵਿੱਚ ਪ੍ਰਵਾਸੀਆਂ ਦਾ ਸ਼ੋਸ਼ਣ ਸ਼ਾਮਲ ਹੈ।

ਕਿਸੇ ਇਮੀਗ੍ਰੇਸ਼ਨ ਜ਼ੁਰਮ ਦੀ ਸੂਚਨਾ ਦਿਓ – ਕ੍ਰਾਈਮਸਟੌਪਰਸ (external link)

ਜੇ ਅਨੁਵਾਦ ਅਤੇ ਮੂਲ ਅੰਗਰੇਜ਼ੀ ਵਿੱਚ ਕੋਈ ਅੰਤਰ ਹੈ ਤਾਂ ਕ੍ਰਿਪਾ ਕਰਕੇ ਮੂਲ ਅੰਗਰੇਜ਼ੀ ਦਾ ਹਵਾਲਾ ਕਰੋ।

How helpful was this information?

Page last revised: 16 December 2021

Still haven't found what you're looking for?

Top